SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

Interview with Pakistani Punjabi writer and poet Mahmood Awan - ਪੰਜਾਬੀ ਦੇ ਪਿਆਰ ਲਈ ਇੰਜੀਨੀਅਰ ਵਜੋਂ ਨੌਕਰੀ ਛੱਡਣ ਵਾਲੇ ਪਾਕਿਸਤਾਨੀ ਪੰਜਾਬੀ ਲੇਖਕ ਅਤੇ ਕਵੀ ਮਹਮੂਦ ਆਵਾਨ

5/3/2026
Punjabi writer Mahmood Awan speaks about his personal life and passion for literature. Click on the audio icon to listen to this interview by our Pakistan-based correspondent Masood Mallhi. - ਪਾਕਿਸਤਾਨ ਵਿੱਚ ਜੰਮੇ ਮਹਮੂਦ ਆਵਾਨ ਨੇ ਆਪਣੇ ਸ਼ਾਹਪੁਰੀ ਲਹਿਜ਼ੇ ਅਤੇ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਲਿਖਾਰੀ ਬਣਨ ਦਾ ਰਾਹ ਚੁਣਿਆ। ਅੱਜ UK ਵਿੱਚ ਵਸਦੇ ਆਵਾਨ ਪੰਜਾਬੀ ਕਵਿਤਾ ਅਤੇ ਕਿਤਾਬਾਂ ਰਾਹੀਂ ਨਾ ਸਿਰਫ਼ ਪਾਕਿਸਤਾਨ ਅਤੇ ਭਾਰਤ, ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਕਹਾਣੀਆਂ ਵੀ ਪੇਸ਼ ਕਰ ਰਹੇ ਹਨ। ਲਹਿੰਦੇ ਪੰਜਾਬ ਤੋਂ ਮਸੂਦ ਮਲ੍ਹੀ ਦੀ ਇਹ ਖਾਸ ਗੱਲਬਾਤ ਸੁਣੋ, ਜਿਸ ਵਿੱਚ ਆਵਾਨ ਆਪਣੇ ਸਫ਼ਰ, ਲਿਖਤ ਅਤੇ ਪਰਵਾਸੀ ਪੰਜਾਬੀਆਂ ਦੇ ਅਨੁਭਵਾਂ ਬਾਰੇ ਵਿਚਾਰ ਸਾਂਝੇ ਕਰਦੇ ਹਨ।

Duration:00:12:03

Ask host to enable sharing for playback control

ਵਿਕਟੋਰੀਆ ‘ਚ ਮੁੰਡਿਆਂ ਅਤੇ ਮਰਦਾਂ ਲਈ ਨਵਾਂ ਮੰਤਰੀ: ਮਾਨਸਿਕ ਸਿਹਤ ਤੇ ਵੱਧਦੇ ਦਬਾਅ ‘ਤੇ ਧਿਆਨ

5/3/2026
ਵਿਕਟੋਰੀਆ ਸਰਕਾਰ ਨੇ ਮੁੰਡਿਆਂ ਅਤੇ ਮਰਦਾਂ ਲਈ ਇੱਕ ਨਵਾਂ ਮੰਤਰੀ ਨਿਯੁਕਤ ਕੀਤਾ ਹੈ, ਜਿਸਦਾ ਉਦੇਸ਼ ਮਰਦਾਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੰਬੋਧਨ ਕਰਨਾ ਹੈ। ਇਹ ਮੰਤਰਾਲਾ ਖਾਸ ਤੌਰ ‘ਤੇ ਨੌਜਵਾਨ ਮੁੰਡਿਆਂ ‘ਤੇ ਪੈ ਰਹੇ ਸਮਾਜਿਕ ਦਬਾਅ, ਤਣਾਅ ਅਤੇ ਆਨਲਾਈਨ ‘ਮਨੋਸਫੀਅਰ’ ਦੇ ਵੱਧਦੇੇ ਪ੍ਰਭਾਵ ਨੂੰ ਨਿਸ਼ਾਨਾ ਬਣਾਏਗਾ। ਰਿਪੋਰਟਾਂ ਮੁਤਾਬਕ, ਛੋਟੀ ਉਮਰ ਵਿੱਚ ਹੀ ਵੱਖ-ਵੱਖ ਕਿਸਮ ਦੀਆਂ ਜਾਣਕਾਰੀਆਂ ਨਾਲ ਸੰਪਰਕ ਕਾਰਨ ਕੁਝ ਮੁੰਡਿਆਂ ਵਿੱਚ ਹਿੰਸਕ ਸੋਚ ਵੱਧ ਰਹੀ ਹੈ। ਮਾਹਿਰਾਂ ਨੇ ਦੱਖਣੀ ਏਸ਼ੀਆਈ ਮੂਲ ਦੇ ਆਸਟ੍ਰੇਲੀਅਨ ਮਰਦਾਂ ਵਿੱਚ ਮਾਨਸਿਕ ਸਿਹਤ ਨੂੰ ਲੈ ਕੇ ਖਾਸ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਹਨ। ਇਸ ਨਵੇਂ ਕਦਮ ਦੇ ਮਕਸਦ ਅਤੇ ਪ੍ਰਭਾਵ ਬਾਰੇ ਹੋਰ ਜਾਣਨ ਲਈ ਇਹ ਪੌਡਕਾਸਟ ਸੁਣੋ।

Duration:00:07:39

Ask host to enable sharing for playback control

ਖ਼ਬਰਾਂ ਫਟਾਫੱਟ: ਤ੍ਰਾਸਦੀ, ਸਿਆਸਤ ਅਤੇ ਸੁਰੱਖਿਆ ਦੇ ਮਸਲੇ, ਜਾਣੋ ਇਸ ਹਫ਼ਤੇ ਦੀਆਂ ਵੱਡੀਆਂ ਅਪਡੇਟਸ

5/1/2026
ਐਲਿਸ ਸਪ੍ਰਿੰਗਜ਼ 'ਚ ਪਿਛਲੇ ਐਤਵਾਰ ਨੂੰ ਲਾਪਤਾ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਕੁਮਾਂਜਾਈ ਲਿਟਲ ਬੇਬੀ ਦੀ ਤਲਾਸ਼ ਵਿੱਚ ਸੈਂਕੜੇ ਭਾਈਚਾਰਕ ਮੈਂਬਰਾਂ ਨੇ ਭਾਗ ਲਿਆ ਸੀ। ਪਰ ਹੁਣ ਕੱਲ੍ਹ ਵੀਰਵਾਰ ਨੂੰ ਇੱਕ ਲਾਸ਼ ਮਿਲੀ, ਜਿਸਨੂੰ ਇਸ ਛੋਟੀ ਕੁੜੀ ਦੀ ਮੰਨਿਆ ਜਾ ਰਿਹਾ ਹੈ। ਕੌਮਾਂਤਰੀ ਖ਼ਬਰ 'ਚ ਡੈਮੋਕ੍ਰੇਟਿਕ ਸੈਨੇਟਰਾਂ ਨੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ 'ਤੇ ਇਰਾਨ ਵਿਰੁੱਧ ਅਮਰੀਕੀ ਫ਼ੌਜ ਦੀ ਕਾਰਵਾਈ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਓਧਰ, ਪੰਜਾਬ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ।

Duration:00:04:52

Ask host to enable sharing for playback control

ਖ਼ਬਰਨਾਮਾ: ਕੁਮਾਂਜਾਈ ਬੱਚੀ ਦੇ 'ਅਗਵਾ ਤੇ ਕਤਲ' ਦਾ ਕਥਿਤ ਦੋਸ਼ੀ ਗ੍ਰਿਫਤਾਰ, ਭੜਕੀ ਭੀੜ ਨੂੰ ਮਾਪਿਆਂ ਵੱਲੋਂ ਸ਼ਾਂਤੀ ਦੀ ਅਪੀਲ

5/1/2026
ਨਾਰਦਰਨ ਆਸਟ੍ਰੇਲੀਆ ਵਿੱਚ ਪੰਜ ਸਾਲਾ ਕੁਮਾਂਜਾਈ ਬੱਚੀ ਦੇ ਕਥਿਤ ਅਗਵਾ ਅਤੇ ਮੌਤ ਤੋਂ ਬਾਅਦ ਤਣਾਅ ਵਧ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 47 ਸਾਲਾ ਜੈਫਰਸਨ ਲੇਵਿਸ ਨੂੰ ਗ੍ਰਿਫ਼ਤਾਰ ਕਰਕੇ ਹਸਪਤਾਲ ਵਿੱਚ ਭਰਤੀ ਕਰਾਇਆ ਹੈ। ਇਸ ਦੌਰਾਨ ਐਲਿਸ ਸਪ੍ਰਿੰਗਜ਼ ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਕੁਝ ਥਾਵਾਂ ‘ਤੇ ਪੁਲਿਸ ਨਾਲ ਝੜਪਾਂ ਵੀ ਹੋਈਆਂ, ਜਦਕਿ ਪਰਿਵਾਰ ਨੇ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ

Duration:00:04:36

Ask host to enable sharing for playback control

ਸ਼ੈਪਰਟਨ ਦੇ ਵਿਸਾਖੀ ਮੇਲੇ 'ਚ ਖੇਡਾਂ, ਸੰਗੀਤ ਦੇ ਨਾਲ-ਨਾਲ ਕਲਾ ਦੀ ਵੀ ਬੱਲੇ-ਬੱਲੇ

5/1/2026
ਵਿਕਟੋਰੀਆ ਦੇ ਪੇਂਡੂ ਇਲਾਕੇ ਸ਼ੈਪਰਟਨ ਵਿੱਚ ਮਨਾਏ ਗਏ ਵਿਸਾਖੀ ਮੇਲੇ 2026 ਦੌਰਾਨ ਕਬੱਡੀ, ਕ੍ਰਿਕਟ, ਰੱਸਾਕਸ਼ੀ ਅਤੇ ਖੋ-ਖੋ ਸਮੇਤ ਕਈ ਰਿਵਾਇਤੀ ਖੇਡ ਮੁਕਾਬਲੇ ਕਰਵਾਏ ਗਏ। 26 ਅਪ੍ਰੈਲ ਨੂੰ ਹੋਏ ਇਸ ਸਮਾਗਮ ਵਿੱਚ ਪੰਜਾਬੀ ਕਲਾਕਾਰ ਸੁਖਪ੍ਰੀਤ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਣਾਈ ਗਈ ਪੇਂਟਿੰਗ ਅਤੇ ਆਰਟਿਸਟ ਡੈਨੀਅਲ ਕੋਨੈੱਲ ਦੀਆਂ ਚਿੱਤਰਕਾਰੀਆਂ ਦੀ ਨਿਲਾਮੀ ਕਰਕੇ ਚੈਰੀਟੀ ਲਈ ਦਾਨ ਵੀ ਇਕੱਠਾ ਕੀਤਾ ਗਿਆ, ਜਿਸ ਨਾਲ ਮੇਲੇ ਨੂੰ ਸਮਾਜਿਕ ਸੇਵਾ ਨਾਲ ਵੀ ਜੋੜਿਆ ਗਿਆ।

Duration:00:06:00

Ask host to enable sharing for playback control

ਪੰਜਾਬੀ ਡਾਇਸਪੋਰਾ : ਭਾਰਤ–ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਿਆ, ਕਈ ਉਤਪਾਦਾਂ ‘ਤੇ ਟੈਰਿਫ ਘਟੇ

4/30/2026
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ ਆਖਿਰਕਾਰ ਸਿਰੇ ਚੜ੍ਹ ਗਿਆ ਹੈ। ਲੰਘੇ ਸੋਮਵਾਰ ਜਦੋਂ ਦੋਵਾਂ ਮੁਲਕਾਂ ਦੇ ਵਣਜ ਮੰਤਰੀਆਂ ਨੇ ਆਪੋ-ਆਪਣੇ ਵਫਦ ਨਾਲ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਤਾਂ ਉਸ ਤੋਂ ਬਾਅਦ ਸ਼ਰਾਬ, ਸੇਬ, ਕੀਵੀ ਫਲ, ਮਨੂਕਾ ਸ਼ਹਿਦ ਅਤੇ ਭੇਡਾਂ ਦੇ ਮਾਸ ਉੱਤੇ ਕਾਫੀ ਮਾਤਰਾ ਵਿੱਚ ਟੈਰਿਫ ਨੂੰ ਛੋਟ ਦਿੱਤੇ ਜਾਣ ਦੀਆਂ ਖਬਰਾਂ ਹਨ। ਇਸ ਦੇ ਨਾਲ ਹੀ, ਦਵਾਈਆਂ, ਕੱਪੜਾ ਅਤੇ ਟੈਕਸਟਾਈਲ, ਮਸ਼ੀਨਰੀ ਅਤੇ ਵਾਹਨ, ਗਹਿਣੇ ਅਤੇ ਰਤਨ, ਚਾਹ-ਕੌਫੀ ਅਤੇ ਮਸਾਲਿਆਂ ਉਤੇ ਵੀ ਡਿਊੇਟੀ ਹੁਣ ਜ਼ੀਰੋ ਹੋ ਜਾਵੇਗੀ। ਦਰਅਸਲ ਨਿਊਜ਼ੀਲੈਂਡ ਵੱਲੋਂ ਅਗਲੇ 15 ਸਾਲਾਂ ਦੌਰਾਨ 20 ਬਿਲੀਅਨ ਡਾਲਰ ਖਰਚੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਭਾਰਤ ਵੱਲੋਂ ਵੀ ਸ਼ਾਨਦਾਰ ਕਾਰਗੁਜ਼ਾਰੀ ਦੇਖਣ ਨੂੰ ਮਿਲੇਗੀ ਜਦਕਿ ਨਿਊਜ਼ੀਲੈਂਡ ਲਈ ਆਯਾਤ ਅਤੇ ਨਿਰਯਾਤ ਦੇ ਨਵੇਂ ਦਰਵਾਜੇ ਖੁੱਲ੍ਹ ਰਹੇ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ..

Duration:00:07:48

Ask host to enable sharing for playback control

ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ OMARA ਦਾ ਐਕਸ਼ਨ, ਕਈਆਂ ਦੇ ਲਾਈਸੰਸ ਹੋ ਸਕਦੇ ਹਨ ਮੁਅੱਤਲ ਅਤੇ ਰੱਦ

4/30/2026
ਆਸਟ੍ਰੇਲੀਆ ਸਰਕਾਰ ਵਲੋਂ ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ ਸਖਤੀ ਵਰਤਦੇ ਹੋਏ 1 ਅਪ੍ਰੈਲ 2026 ਤੋਂ 4 ਨਵੇਂ ਵਿਧਾਨਕ ਨਿਯਮ ਲਾਗੂ ਕੀਤੇ ਗਏ ਹਨ। ਇਸ ਤੋਂ ਬਾਅਦ ਅਨੇਕਾਂ ਟ੍ਰੈਵਲ ਏਜੰਟਾਂ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ ਦੇ ਦਫ਼ਤਰ (OMARA) ਵਲੋਂ ਲਾਈਸੰਸ ਮੁਅੱਤਲ ਅਤੇ ਰੱਦ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬੀ ਮੂਲ ਦੇ ਚਰਚਿਤ ਜੁਝਾਰ ਬਾਜਵਾ ਦਾ MARA ਲਾਇਸੈਂਸ ਪੰਜ ਸਾਲਾਂ ਲਈ ਖਾਰਿਜ ਕਰ ਦਿੱਤਾ ਗਿਆ ਹੈ। ਕੀ ਹੈ ਪੂਰਾ ਮਾਮਲਾ, ਇਸ ਪੌਡਕਾਸਟ ਰਾਹੀਂ ਜਾਣੋ।

Duration:00:14:08

Ask host to enable sharing for playback control

ਵਿਦੇਸ਼ਾਂ 'ਚ ਜਨਮੇ ਆਸਟ੍ਰੇਲੀਆਈ ਨਿਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ ‘ਤੇ, ਇੰਗਲੈਂਡ ਨੂੰ ਪਛਾੜ ਭਾਰਤੀ ਬਣੇ ਸਭ ਤੋਂ ਵੱਡਾ ਸਮੂਹ

4/30/2026
ਆਸਟ੍ਰੇਲੀਆ ਦੀ ਜਨਗਣਨਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਗਲੈਂਡ ਨੂੰ ਪਿੱਛੇ ਛੱਡਦੇ ਹੋਏ, ਭਾਰਤ ਵਿੱਚ ਪੈਦਾ ਹੋਏ ਲੋਕ ਦੇਸ਼ ਦੇ ਸਭ ਤੋਂ ਵੱਡੇ ਵਿਦੇਸ਼ੀ ਜਨਮ ਸਮੂਹ ਬਣ ਗਏ ਹਨ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ, ਦੇਸ਼ ਦੀ ਅਨੁਮਾਨਿਤ ਆਬਾਦੀ 27.6 ਮਿਲੀਅਨ ਹੈ, ਜਿਸ ਵਿੱਚੋਂ 8.83 ਮਿਲੀਅਨ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ, ਜੋ ਕਿ ਇੱਕ ਨਵਾਂ ਰਿਕਾਰਡ ਹੈ। ਇਹ ਬਦਲਾਅ ਆਸਟ੍ਰੇਲੀਆ ਦੀ ਬਹੁ-ਸਭਿਆਚਾਰਕ ਪਹਿਚਾਣ ਅਤੇ ਭਵਿੱਖੀ ਰੁਝਾਨਾਂ ਵੱਲ ਇਸ਼ਾਰਾ ਕਰਦਾ ਹੈ। ਇਸ ਦੇ ਸੰਭਾਵਿਤ ਪ੍ਰਭਾਵਾਂ ਬਾਰੇ ਹੋਰ ਜਾਨਣ ਲਈ ਸੁਣੋ ਇਹ ਰਿਪੋਰਟ...

Duration:00:05:24

Ask host to enable sharing for playback control

ਖ਼ਬਰਨਾਮਾ : ਫੈਡਰਲ ਸਰਕਾਰ ਬੌਂਡਈ ਬੀਚ ਗੋਲੀਬਾਰੇ 'ਤੇ ਗਠਿਤ ਰਾਇਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਉੱਤੇ ਕਾਰਵਾਈ ਲਈ ਤਿਆਰ

4/30/2026
ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਯਹੂਦੀ ਵਿਰੋਧੀ ਭਾਵਨਾ ਅਤੇ ਸਮਾਜਿਕ ਏਕਤਾ 'ਤੇ ਗਠਿਤ ਕੀਤੇ ਗਏ ਰਾਇਲ ਕਮਿਸ਼ਨ ਦੀਆਂ ਅਹਿਮ ਸਿਫਾਰਿਸ਼ਾਂ ‘ਤੇ ਕਾਰਵਾਈ ਕਰਨ ਲਈ ਤਿਆਰ ਹੈ। ਅੰਤ੍ਰਿਮ ਰਿਪੋਰਟ ਗਵਰਨਰ ਜਨਰਲ ਸੈਮ ਮੋਸਟਿਨ ਨੂੰ ਸੌਂਪੀ ਗਈ ਹੈ, ਜੋ ਦਸੰਬਰ ਵਿੱਚ ਬੌਂਡਈ ਬੀਚ ‘ਤੇ ਹਨੁੱਕਾ ਸਮਾਗਮ ਦੌਰਾਨ ਹੋਈ ਘਾਤਕ ਗੋਲੀਬਾਰੀ ਤੋਂ ਬਾਅਦ ਤਿਆਰ ਕੀਤੀ ਗਈ ਹੈ। ਇਸ ਹਮਲੇ ਵਿੱਚ 15 ਲੋਕ ਮਾਰੇ ਗਏ ਸਨ। ਰਿਪੋਰਟ ਵਿੱਚ 14 ਸਿਫਾਰਿਸ਼ਾਂ ਸ਼ਾਮਿਲ ਹਨ, ਜਿਵੇਂ ਕਿ ਯਹੂਦੀ ਸਮਾਗਮਾਂ ਵਿੱਚ ਸੁਰੱਖਿਆ ਵਧਾਉਣਾ, ਖੁਫੀਆ ਪ੍ਰਣਾਲੀ ਦੀ ਸਮੀਖਿਆ ਅਤੇ ਦੇਸ਼ ਭਰ ਵਿੱਚ ਇਕਸਾਰ ਬੰਦੂਕ ਕਾਨੂੰਨ ਲਾਗੂ ਕਰਨ ‘ਤੇ ਵਿਚਾਰ ਕਰਨਾ। ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:05:06

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਪੰਜਾਬੀ ਭਾਸ਼ਾ ਦੀ ਛੋਟੀ ਫਿਲਮ 'ਸ਼ੈਡੋਜ਼ ਆਫ ਦਾ ਮੂਨਲੈੱਸ ਨਾਈਟਸ' ਕਾਰਨਸ ਫਿਲਮ ਫੈਸਟੀਵਲ ਲਈ ਚੁਣੀ ਗਈ

4/29/2026
ਭਾਰਤੀ ਫਿਲਮ ਅਤੇ ਟੈਲੀਵੀਜ਼ਨ ਇੰਸਟੀਚਿਊਟ ਪੁਨੇ ਦੇ ਵਿਦਿਆਰਥੀ ਮਿਹਰ ਮਲਹੋਤਰਾ ਵੱਲੋਂ ਨਿਰਦੇਸ਼ਤ 24 ਮਿੰਟਾਂ ਦੀ ਪੰਜਾਬੀ ਭਾਸ਼ਾ ਦੀ ਛੋਟੀ ਫਿਲਮ 'ਸ਼ੈਡੋਜ਼ ਆਫ ਦਾ ਮੂਨਲੈੱਸ ਨਾਈਟਸ' ਨੂੰ 79ਵੇਂ ਕਾਰਨਸ ਫਿਲਮ ਫੈਸਟੀਵਲ ਲਈ ਚੁਣਿਆ ਗਿਆ ਹੈ। 12 ਤੋਂ 26 ਮਈ ਤੱਕ ਫਰਾਂਸ ਦੇ ਕਾਰਨਸ ਸ਼ਹਿਰ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਦੁਨਿਆ ਭਰ ਦੇ ਫਿਲਮ ਸਕੂਲਾਂ ਵੱਲੋਂ ਤਿਆਰ ਕੀਤੀਆਂ 2750 ਫਿਲਮਾਂ ਵਿੱਚੋਂ ਆਪਣਾ ਸਥਾਨ ਬਨਾਉਣ ਵਾਲੀ ਇਹ ਫਿਲਮ ਇੱਕ ਫੈਕਟਰੀ ਮਜ਼ਦੂਰ ਦੇ ਸੰਘਰਸ਼ਪੂਰਨ ਜੀਵਨ 'ਤੇ ਅਧਾਰਿਤ ਹੈ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ, ਬਾਲੀਵੁੱਡ ਗੱਪਸ਼ੱਪ...

Duration:00:05:42

Ask host to enable sharing for playback control

ਕੀ ਤੁਸੀਂ ਵੀ ਵਿਕਟੋਰੀਆ ਦੇ ਸਰਕਾਰੀ ਸਕੂਲ ਵਿੱਚ ਪੰਜਾਬੀ ਦੇ ਅਧਿਆਪਕ ਬਣਨਾ ਚਾਹੁੰਦੇ ਹੋ?

4/29/2026
ਵਿਕਟੋਰੀਆ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੀ ਪੜ੍ਹਾਈ ਕਰਵਾਉਣ ਲਈ ਮੋਨਾਸ਼ ਯੂਨੀਵਰਸਿਟੀ ਅਤੇ ਵਿਕਟੋਰੀਅਨ ਸਰਕਾਰ ਦੀ ਇੱਕ ਸਾਂਝੀ ਪਹਿਲ ਰਾਹੀਂ 18 ਅਧਿਆਪਕਾਂ ਦਾ ਇੱਕ ਬੈਚ ਤਿਆਰ ਕੀਤਾ ਗਿਆ ਹੈ। ਇਸ ਬੈਚ ਵਿੱਚ ਸ਼ਾਮਿਲ ਪੰਜਾਬੀ ਅਧਿਆਪਕ ਪ੍ਰੀਤ ਸੰਧੂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਿੱਥੇ ਵਿਕਟੋਰੀਆ ਦੇ ਸਕੂਲਾਂ ਵਿੱਚ ਪੰਜਾਬੀ ਦੇ ਪਸਾਰ ਦਾ ਜ਼ਿਕਰ ਕੀਤਾ ਹੈ, ਉੱਥੇ ਹੀ ਇਸ ਖੇਤਰ ਨਾਲ ਜੁੜਨ ਦੀ ਚਾਹ ਰੱਖਣ ਵਾਲਿਆਂ ਲਈ ਕੁਝ ਨੁਕਤੇ ਵੀ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ।

Duration:00:10:51

Ask host to enable sharing for playback control

ਖ਼ਬਰਨਾਮਾ: ਮੱਧ-ਪੂਰਬ ‘ਚ ਤਣਾਅ ਜਾਰੀ, ਕਿੰਗ ਚਾਰਲਸ ਦਾ ਇਤਿਹਾਸਕ ਭਾਸ਼ਣ, ਆਸਟ੍ਰੇਲੀਆ ‘ਚ ਲਾਪਤਾ ਬੱਚੀ ਦੀ ਭਾਲ ਤੇਜ਼ ਅਤੇ ਵਾਤਾਵਰਣ ਲਈ ਨਵੀਆਂ ਘੋਸ਼ਣਾਵਾਂ

4/29/2026
ਇਜ਼ਰਾਇਲ ਅਤੇ ਲੈਬਨਾਨ ਵਿਚਕਾਰ ਸੀਜ਼ਫ਼ਾਇਰ ਦੇ ਬਾਵਜੂਦ ਹਮਲੇ ਜਾਰੀ ਹਨ, ਜਦਕਿ ਬ੍ਰਿਟੇਨ ਦੇ ਰਾਜਾ ਚਾਰਲਜਸ ਨੇ ਅਮਰੀਕੀ ਕਾਂਗਰਸ ਨੂੰ ਇਤਿਹਾਸਕ ਭਾਸ਼ਣ ਦਿੱਤਾ ਹੈ। ਆਸਟ੍ਰੇਲੀਆ ਵਿੱਚ ਨਾਰਦਰਨ ਟੈਰੀਟਰੀ ‘ਚ ਲਾਪਤਾ ਬੱਚੀ ਦੀ ਭਾਲ ਤੇਜ਼ ਹੋ ਗਈ ਹੈ ਅਤੇ ਫੈਡਰਲ ਸਰਕਾਰ ਵੱਲੋਂ ਵਾਤਾਵਰਣ ਸਮਝੌਤਿਆਂ ਲਈ ਨਵੀਂ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ, ਸ਼ਰਨਾਰਥੀ ਪਿਛੋਕੜ ਵਾਲੀ ਡਾਕਟਰ ਨੂੰ ਵੱਡੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਅਤੇ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

Duration:00:04:22

Ask host to enable sharing for playback control

'ਆਨਲਾਈਨ ਗਰੂਮਿੰਗ' ਦੇ ਮਾਹੌਲ ਵਿੱਚ ਬੱਚਿਆਂ ਨੂੰ ਕਿੰਝ ਰੱਖੀਏ ਸੁਰੱਖਿਅਤ ?

4/29/2026
‘ਗਰੂਮਿੰਗ’—ਭਰੋਸਾ ਜਿੱਤ ਕੇ ਬੱਚਿਆਂ ਨੂੰ ਗਲਤ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਖਤਰਨਾਕ ਪ੍ਰਿਕੀਰਿਆ ਜੋ ਕਿ ਇੰਟਰਨੈੱਟ ਦੇ ਯੁੱਗ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਨੂੰ ਲੈ ਕੇ ਮਾਪੇ ਹਮੇਸ਼ਾ ਫਿਕਰਮੰਦ ਰਹਿੰਦੇ ਹਨ। ਇਸ ਵੱਧਦੇ ਖਤਰੇ ਨੂੰ ਦੇਖਦਿਆਂ ਆਸਟ੍ਰੇਲੀਆ ਦੇ ਈ-ਸੇਫਟੀ ਕਮਿਸ਼ਨਰ ਨੇ ਵੀ ਗੇਮਿੰਗ ਕੰਪਨੀਆਂ ਤੋਂ ਸਖ਼ਤ ਜਵਾਬ ਤਲਬ ਕੀਤਾ ਹੈ। ਯੂਕੇ ਵਿੱਚ ਪਿਛਲੇ ਕਰੀਬ 30 ਸਾਲਾਂ ਤੋਂ ਇਸ ਗੰਭੀਰ ਮਸਲੇ ਬਾਰੇ ਸਰਗਰਮੀ ਨਾਲ ਕੰਮ ਕਰ ਰਹੇ ਅਤੇ ਪਿਛਲੇ ਦਿਨੀਂ ਆਸਟ੍ਰੇਲੀਆ ਦੌਰੇ ਉੱਤੇ ਆਏ ਸਿੱਖ ਅਵੇਅਰਨੈੱਸ ਸੁਸਾਇਟੀ ਦੇ ਸੰਸਥਾਪਕ ਮੋਹਨ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 87% ਤੋਂ ਵੱਧ ‘ਗਰੂਮਿੰਗ’ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਹੋ ਰਹੀ ਹੈ ਜੋ ਕਿ ਬੇਹੱਦ ਖਤਰਨਾਕ ਹੈ ਮਾਪਿਆਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਬੱਚਿਆਂ ਦੀ ਮਾਨਸਿਕ ਅਵਸਥਾ ਪ੍ਰਤੀ ਵੀ ਚੌਕਸ ਹੋਣ ਦੀ ਲੋੜ ਹੈ। ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ...

Duration:00:21:04

Ask host to enable sharing for playback control

ਪਾਕਿਸਤਾਨ ਡਾਇਰੀ: ਛੋਟੀ ਉਮਰ ਦੇ ਵਿਆਹ ਹੁਣ ਗੈਰ-ਜ਼ਮਾਨਤੀ ਅਪਰਾਧ, ਪੰਜਾਬ ਵਿੱਚ ਨਵਾਂ ਬਿਲ ਪਾਸ

4/28/2026
ਪਾਕਿਸਤਾਨ ਦੀ ਪੰਜਾਬ ਅਸੈਂਬਲੀ ਨੇ ਸੋਮਵਾਰ ਨੂੰ 'ਚਾਈਲਡ ਮੈਰਿਜ ਰਿਸਟ੍ਰੇਨਟ ਬਿਲ 2026' ਪਾਸ ਕਰ ਦਿੱਤਾ ਹੈ। ਇਸ ਕਾਨੂੰਨ ਅਨੁਸਾਰ ਹੁਣ ਲੜਕਿਆਂ ਅਤੇ ਲੜਕੀਆਂ ਦੋਹਾਂ ਲਈ ਵਿਆਹ ਦੀ ਘੱਟੋ-ਘੱਟ ਕਾਨੂੰਨੀ ਉਮਰ 18 ਸਾਲ ਨਿਰਧਾਰਿਤ ਕੀਤੀ ਗਈ ਹੈ। ਇਸ ਦੇ ਨਾਲ ਹੀ 18 ਸਾਲ ਤੋਂ ਘੱਟ ਉਮਰ ਵਿੱਚ ਵਿਆਹ ਕਰਨਾ ਗੈਰ-ਜ਼ਮਾਨਤੀ ਅਪਰਾਧ ਘੋਸ਼ਿਤ ਕੀਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਕਦਮ ਬੱਚਿਆਂ ਦੇ ਹੱਕਾਂ ਦੀ ਰੱਖਿਆ ਅਤੇ ਜ਼ਬਰਦਸਤੀ ਜਾਂ ਛੋਟੀ ਉਮਰ ਦੇ ਵਿਆਹਾਂ ਨੂੰ ਰੋਕਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਹੋਰ ਵੇਰਵਿਆਂ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:06:47

Ask host to enable sharing for playback control

ਜਾਣੋ, ‘ਡੰਬ ਫੋਨ’ ਅਤੇ ਸੀਡੀਜ਼ ਵੱਲ ਕਿਉਂ ਹੋਇਆ ਨੌਜਵਾਨ ਪੀੜੀ ਦਾ ਰੁਝਾਨ?

4/28/2026
‘ਜੈਨਰੇਸ਼ਨ ਜ਼ੀ’ ਡਿਜੀਟਲ ਯੁੱਗ ਦੀ ਪਹਿਲੀ ਪੀੜੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਹ ਵੀ ਨਹੀਂ ਪਤਾ ਕਿ ਸਮਾਰਟ ਫੋਨ ਦੇ ਬਿਨਾਂ ਦੁਨੀਆਂ ਕਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ। ਸਭ ਤੋਂ ਵੱਧ ਟੈਕਨੋਲੌਜੀ ਪ੍ਰੇਮੀ ਅਤੇ ਟੈਕਨੋਲੌਜੀ ਨਾਲ ਜੁੜੇ ਰਹਿਣ ਵਾਲੀ ਪੀੜੀ ‘ਜੈਨਰੇਸ਼ਨ ਜ਼ੀ’ ਹੁਣ ਐਨਾਲੌਗ ਡਿਵਾਈਸ ਵੱਲ ਰੁਝਾਨ ਕਰ ਰਹੀ ਹੈ ਅਤੇ ਇਸ ਕਾਰਨ ਐਨਾਲੌਗ ਡਿਵਾਈਸ ਫਿਰ ਤੋਂ ਵਾਪਸੀ ਕਰ ਰਹੇ ਹਨ। 2025-26 ਦੇ ਇੱਕ ਟਰੂਜ਼ਿਮ ਸਰਵੇਖਣ ਮੁਤਾਬਿਕ, 18 ਤੋਂ 25 ਸਾਲ ਉਮਰ ਵਰਗ ਦੇ 76 ਫ਼ੀਸਦ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੇ ਗਰਮੀਆਂ ਵਿੱਚ 'ਡਿਜੀਟਲ ਡੀਟੌਕਸ' ਉੱਤੇ ਵਿਚਾਰ ਕੀਤਾ ਹੈ। ਨੌਜਵਾਨ ਪੀੜੀ ਉਸ ਯੁੱਗ ਦੀ ਤਕਨੀਕ ਦਾ ਇਸਤੇਮਾਲ ਕਿਉਂ ਕਰ ਰਹੀ ਹੈ ਜਿਸ ਦਾ ਉਨ੍ਹਾਂ ਨੂੰ ਕੋਈ ਤਜਰਬਾ ਵੀ ਨਹੀਂ ਹੈ? ਇਸ ਬਾਰੇ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

Duration:00:08:40

Ask host to enable sharing for playback control

AI ਦੀ ਤੇਜ਼ ਤਰੱਕੀ ਨਾਲ ਵੱਧ ਰਹੀਆਂ ਚਿੰਤਾਵਾਂ: Agentic AI ਕੀ ਹੈ ਅਤੇ ਨਿਯਮਾਂ ਦੀ ਲੋੜ ਕਿਉਂ ਹੈ?

4/28/2026
Autonomous ਅਤੇ Agentic AI ਦੇ ਤੇਜ਼ ਵਿਕਾਸ ਨਾਲ ਦੁਨੀਆ ਭਰ ਵਿੱਚ ਇਸਦੀ ਨਿਯਮਬੰਦੀ ਦੀ ਮੰਗ ਵੱਧ ਰਹੀ ਹੈ। ਨਵੇਂ AI agents ਹੁਣ ਸਿਰਫ਼ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ, ਸਗੋਂ Computer Access ਕਰਕੇ ਖੁਦ ਫੈਸਲੇ ਲੈਣ ਅਤੇ ਕੰਮ ਕਰਨ ਦੇ ਯੋਗ ਹੋ ਰਹੇ ਹਨ। ਮਾਹਿਰਾਂ ਨੇ ਡਾਟਾ ਸੁਰੱਖਿਆ, ਨਿੱਜਤਾ ਦੇ ਖਤਰੇ ਅਤੇ ਨੌਕਰੀਆਂ ‘ਤੇ ਪੈਣ ਵਾਲੇ ਅਸਰ ਬਾਰੇ ਚਿੰਤਾ ਜਤਾਈ ਹੈ। ਇਸਦੇ ਨਾਲ ਹੀ ਸਰਕਾਰਾਂ ਅਤੇ ਸੰਸਥਾਵਾਂ AI ਦੇ ਖਤਰੇ ਘਟਾਉਣ ਲਈ ਨਵੇਂ ਕਦਮ ਚੁੱਕ ਰਹੀਆਂ ਹਨ, ਪਰ ਵੱਡਾ ਸਵਾਲ ਇਹ ਹੈ ਕਿ ਕੀ ਨਿਯਮ ਸਮੇਂ ‘ਤੇ ਆ ਸਕਣਗੇ ਜਾਂ ਨਹੀਂ?

Duration:00:09:58

Ask host to enable sharing for playback control

ਇੱਕ ਕੱਪ ਚਾਹ, ਕਈ ਕਹਾਣੀਆਂ- ਵੈਟਰਨ ਫੌਜੀ ਅਮਰਜੀਤ ਸਿੰਘ ਥਿੰਦ ਦੀ 'ਐਂਬੀਜ਼ ਚਾਹ' ਦੀ ਯਾਤਰਾ

4/28/2026
ਇੱਕ ਸਾਬਕਾ ਸਿੱਖ ਫੌਜੀ ਵੈਟਰਨ ਵੱਲੋਂ ਸ਼ੁਰੂ ਕੀਤੀ ਗਈ “ਐਂਬੀਜ਼ ਚਾਹ” ਦੀ ਚੇਨ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਆਯਾਤ ਕੀਤੇ ਗਏ ਅਲੱਗ-ਅਲੱਗ ਮਸਾਲਿਆਂ ਨਾਲ ਬਣੀ ਚਾਹ ਨਾ ਸਿਰਫ਼ ਸੁਆਦ ਲਈ, ਬਲਕਿ ਭਾਈਚਾਰੇ ਨੂੰ ਜੋੜਨ ਲਈ ਵੀ ਮਸ਼ਹੂਰ ਹੋ ਰਹੀ ਹੈ। ਸਿਡਨੀ ਦੇ ਅਮਰਜੀਤ ਸਿੰਘ ਥਿੰਦ ਦੀ ਯਾਤਰਾ ਕਈ ਮਹਾਦੀਪਾਂ ਤੋਂ ਹੁੰਦੀ ਹੋਈ ਹੁਣ ਇੱਕ ਕਾਮਯਾਬ ਕਾਰੋਬਾਰ ਵਿੱਚ ਬਦਲ ਚੁੱਕੀ ਹੈ। ਜਾਣੋ ਅਮਰਜੀਤ ਉਰਫ਼ 'ਐਂਬੀ' ਦੇ ਸਿਡਨੀ ਤੇ ਕੈਨਬਰਾ ਸਥਿਤ ਚਾਹ ਬਾਰਜ਼ ਦੀ ਪੂਰੀ ਕਹਾਣੀ ਇਸ ਪੌਡਕਾਸਟ ਰਾਹੀਂ।

Duration:00:04:55

Ask host to enable sharing for playback control

ਖ਼ਬਰਨਾਮਾ: AUKUS ਸਮਝੌਤੇ 'ਤੇ ਉੱਠੇ ਸਵਾਲ, 5 ਸਾਲਾ ਸ਼ੈਰਨ ਦਾ ਅਜੇ ਵੀ ਕੋਈ ਸੁਰਾਗ ਨਹੀਂ, ਇਹ ਅਤੇ ਹੋਰ ਖ਼ਬਰਾਂ

4/28/2026
ਬਰਤਾਨਵੀ ਸੰਸਦੀ ਕਮੇਟੀ ਦੀ ਰਿਪੋਰਟ ਵਿੱਚ AUKUS ਸਮਝੌਤੇ ਨੂੰ ਲਾਗੂ ਕਰਨ ਵਿੱਚ ਕਮੀਆਂ ਅਤੇ ਖਾਮੀਆਂ ਸਾਹਮਣੇ ਆਈਆਂ ਹਨ। ਰਿਪੋਰਟ ਅਨੁਸਾਰ, ਇਹ ਖਾਮੀਆਂ ਕੀਤੇ ਗਏ ਵਾਅਦਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਰਾਹ ਵਿੱਚ ਵੱਡਾ ਖ਼ਤਰਾ ਬਣ ਸਕਦੀਆਂ ਹਨ। ਓਧਰ, ਨਾਰਦਰਨ ਟੈਰੀਟਰੀ ਦੇ ਐਲਿਸ ਸਪ੍ਰਿੰਗਜ਼ ਨੇੜੇ ਲਾਪਤਾ ਹੋਈ ਪੰਜ ਸਾਲ ਦੀ ਬੱਚੀ ਦੀ ਭਾਲ ਤੀਜੇ ਦਿਨ ਵਿੱਚ ਦਾਖਲ ਹੋ ਗਈ ਹੈ। ਸਾਰਜੈਂਟ ਮੈਟ ਹਾਲ ਦਾ ਕਹਿਣਾ ਹੈ ਕਿ ਅਜੇ ਤੱਕ ਸ਼ੈਰਨ ਗ੍ਰੇਨਾਈਟਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸ ਨੂੰ ਆਖਰੀ ਵਾਰ ਐਤਵਾਰ ਸਵੇਰੇ ਉਸ ਦੇ ਘਰ ਵਿੱਚ ਦੇਖਿਆ ਗਿਆ ਸੀ। ਇਹਨਾਂ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਾਕਸਟ।

Duration:00:04:46

Ask host to enable sharing for playback control

ਮੱਧ-ਪੂਰਬ ਜੰਗ ਦਾ ਅਸਰ: ਆਸਟ੍ਰੇਲੀਆ ਵਿੱਚ ਮਾਈਗ੍ਰੈਂਟ ਕਮਿਊਨਿਟੀਆਂ ਦੋਹਰੇ ਦਬਾਅ ਹੇਠ

4/27/2026
ਮੱਧ-ਪੂਰਬ ਵਿੱਚ ਚੱਲ ਰਹੀ ਜੰਗ ਕਾਰਨ ਆਸਟ੍ਰੇਲੀਆ ਵਿੱਚ ਮਹਿੰਗਾਈ ਵੱਧ ਰਹੀ ਹੈ, ਜਿਸ ਦਾ ਅਸਰ ਹਰ ਵਰਗ ‘ਤੇ ਪੈ ਰਿਹਾ ਹੈ। ਮਾਈਗ੍ਰੈਂਟ ਅਤੇ ਰਿਫਿਊਜੀ ਕਮਿਊਨਿਟੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਆਰਥਿਕ ਨਹੀਂ, ਸਗੋਂ ਮਾਨਸਿਕ ਤਣਾਅ ਅਤੇ ਜਾਣਕਾਰੀ ਦੀ ਘਾਟ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਰ ਚੇਤਾਵਨੀ ਦੇ ਰਹੇ ਹਨ ਕਿ ਜੇ ਕਮਿਊਨਿਟੀਆਂ ਨਾਲ ਸਹੀ ਸੰਚਾਰ ਅਤੇ ਲੰਬੇ ਸਮੇਂ ਦੇ ਹੱਲ ਨਾ ਦਿੱਤੇ ਗਏ, ਤਾਂ ਗਲਤਫ਼ਹਿਮੀਆਂ ਅਤੇ ਭੇਦਭਾਵ ਵੱਧ ਸਕਦੇ ਹਨ।

Duration:00:08:17

Ask host to enable sharing for playback control

ਪੰਜਾਬੀ ਡਾਇਰੀ: ਦਲ-ਬਦਲੀ ‘ਤੇ ਸਿਆਸਤ ਗਰਮਾਈ, AAP ਵੱਲੋਂ ਸਖ਼ਤ ਕਾਰਵਾਈ ਦੀ ਮੰਗ

4/27/2026
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਕੋਲ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਪਾਰਟੀ ਨਾਲ ਸਬੰਧਿਤ ਸੱਤ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ ਜੋ 'ਆਪ' ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਸੰਜੇ ਸਿੰਘ ਨੇ ਇਹ ਵੀ ਕਿਹਾ ਕਿ 'ਆਪ' ਲੋੜ ਪੈਣ 'ਤੇ ਕਾਨੂੰਨੀ ਸਹਾਇਤਾ ਲੈਣ ਲਈ ਵੀ ਤਿਆਰ ਹੈ। ਇਸ ਸਮੇਤ ਪੰਜਾਬ ਤੋਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:08:34